Monday, September 10, 2012

ਕਿਵੇਂ ਮਾਲਕ ਬਣੀਏ ਆਪਣੇ ਅਖ਼ਬਾਰ ਦੇ, ਕੀ ਨਵੀਂ ਅਖ਼ਬਾਰ ਸਫਲ ਹੋ ਸਕੇਗੀ?


ਅੱਜ ਦੇ ਦੌਰ ਵਿਚ ਆਪਣਾ ਨਵਾਂ ਅਖ਼ਬਾਰ ਛਾਪ ਕੇ ਮਾਰਕੀਟ ਵਿਚ ਭੇਜਣਾ ਲੱਖਾਂ, ਕਰੋੜਾਂ ਦਾ ਪ੍ਰਾਜੈਕਟ ਹੈ। ਫੇਰ, ਉਹ ਨੁਵਾਂ ਅਖ਼ਬਾਰ ਚੱਲ ਸਕੇਗਾ ਕਿ ਫਲਾਪ ਹੋ ਜਾਵੇਗਾ, ਬਾਰੇ ਵੀ ਕੋਈ ਗੱਲ ਪੂਰੇ ਵਿਸ਼ਵਾਸ ਨਾਲ ਨਹੀਂ ਕਹੀ ਜਾ ਸਕਦੀ ਹੁੰਦੀ। ਇਕ ਬੁਨਿਆਦੀ ਸੱਚ ਹੈ ਕਿ ਜੇ ਆਪਾਂ ਨੂੰ ਆਪਣੇ ਉੱਤੇ, ਆਪਣੀ ਵਿਚਾਰਧਾਰਾ ਉੱਤੇ ਤੇ ਕੰਮ ਕਰਨ ਦੀ ਸਮਰੱਥਾ ਉੱਤੇ ਭਰੋਸਾ ਹੈ ਤਾਂ ਫੇਰ ਗੱਲ ਤੈਅ ਹੈ ਕਿ ਨਵਾਂ ਅਖ਼ਬਾਰ ਚੱਲੇਗਾ ਹੀ। ਇਸ ਲਈ ਮਨਪਸੰਦ ਨਾਂ ਚਾਹੀਦਾ ਹੁੰਦਾ ਹੈ ਜਿਸ ਲਈ ਸਰਕਾਰੀ ਪ੍ਰਕਿਰਿਆ ਹੁੰਦੀ ਹੈ ਕਿ ਕੋਈ ਮਨਪਸੰਦ 10 ਨਾਮ ਫਾਰਮ ਉੱਤੇ ਲਿਖ ਕੇ ਭੇਜੇ ਜਾਣ। ਮੁੜ ਕੇ ਉਨ੍ਹਾਂ ਦਸਾਂ ਵਿਚੋਂ ਹੀ ਇਕ ਮਿਲ ਜਾਂਦਾ ਹੈ। ਪਰ ਲਿਖਣ ਵੇਲੇ ਇਹ ਗੱਲ ਹੁੰਦੀ ਹੈ ਕਿ ਸਿਰਫ ਉਹੀ ਨਾਮ ਲਿਖੇ ਜਾਣ, ਜਿਹੜੇ ਪਸੰਦ ਦੇ ਹੋਣ। ਅੱਜਕਲ੍ਹ ਵਾਹਦ ਕਮਿਊਨਿਕੇਸ਼ੀਨਜ਼ ਜਲੰਧਰ ਤੇ ਹੋਰ ਕੁਝ ਲੋਕ ਇਹ ਸਾਰੀ ਡਾਕੂਮੈਂਟੇਸ਼ਨ ਅਸਾਨੀ ਨਾਲ ਕਰਵਾ ਦਿੰਦੇ ਹਨ। 
ਫੇਰ ਗੱਲ ਆਉਂਦੀ ਹੈ ਕਿ ਆਪਾਂ ਨਿਰਾ ਪੁਰਾ ਵਪਾਰਕ ਥੀਮ ਨਾਲ ਅਖ਼ਬਾਰ ਨਹੀਂ ਕੱਢਣਾ ਸਗੋਂ ਕਿਸੇ ਵਿਚਾਰਧਾਰਾ ਦੀ ਸੇਵਾ ਤੇ ਆਪਣੀ ਪਛਾਣ ਦਰਜ ਕਰਾਉਣ ਲਈ ਅਖ਼ਬਾਰ ਛਾਪ ਕੇ ਲੋਕਾਂ ਵਿਚ ਭੇਜਣਾ ਹੈ। ਨਿਰੋਲ ਵਪਾਰਕ ਸੋਚ ਉਨ੍ਹਾਂ ਨੂੰ ਮਾਫਕ ਬੈਠਦੀ ਹੈ, ਜਿਨ੍ਹਾਂ ਦੇ ਅਖ਼ਬਾਰ ਚੱਲ ਚੁੱਕੇ ਹਨ। ਹਾਂ, ਇਹ ਦਰੁਸਤ ਸੋਚ ਹੈ ਕਿ ਸਾਦੀ ਵਿਚਾਰਧਾਰਾ ਨਾਲ ਜੁੜੇ ਅਖ਼ਬਾਰ ਵੀ ਆਪਣੀ ਥਾਂ ਬਣਾ ਹੀ ਲੈਂਦੇ ਹਨ। ਨਾਂ ਤਾਂ ਕਿਸੇ ਵਿਚਾਰਧਾਰਾ ਵੱਲ ਉਲਾਰ ਹੋਣਾ ਚਾਹੀਦਾ ਹੈ ਤੇ ਨਾਂ ਹੀ ਕਿਸੇ ਵਿਚਾਰਧਾਰਾ ਦੇ ਘੋਰ ਵਿਰੋਧੀ। ਇਸ ਤਰ੍ਹਾਂ ਨਿਊਟਲ ਸੋਚ ਲੈ ਕੇ ਅਸੀਂ ਸਫਲ ਅਖ਼ਬਾਰਾਂ ਵਿਚ ਕਿਤੇ ਆਪਣੀ ਵੀ ਥਾਂ ਬਣਾ ਸਕਦੇ ਹੁੰਦੇ ਹਾਂ। ਸਾਦਾ, ਅੱਠ ਜਾਂ ਦਸ ਸਫ਼ਿਆਂ ਦਾ ਅਖ਼ਬਾਰ ਨਾਂ ਤਾਂ ਲੱਖਾਂ, ਕਰੋੜਾਂ ਰੁਪਏ ਰੋਜ਼ਾਨਾ ਖਰਚੇ ਦੀ ਮੰਗ ਕਰਦਾ ਹੁੰਦਾ ਹੈ ਤੇ ਨਾ ਹੀ ਕਿਸੇ ਨਾਲ ਸਿਰਤੋੜ ਸੰਘਰਸ਼ ਦੀ। ਸਾਦਗੀ, ਸਮਰਪਣ ਤੇ ਥੋੜ੍ਹਾ ਜਿਹਾ ਖਰਚਾ ਕਰਕੇ ਹੀ ਅਖ਼ਬਾਰ ਚਲਾਇਆ ਜਾ ਸਕਦਾ ਹੁੰਦਾ ਹੈ। 
ਅੱਜਕਲ੍ਹ ਇਹੋ ਜਿਹੇ ਇੰਟੈਲੀਜੈਂਟ ਲੋਕ ਤੇ ਏਜੰਸੀਆਂ ਹਨ ਜੋ ਕਿ ਦਸ ਨਾਮ ਦੱਸਣ ਤੋਂ ਇਲਾਵਾ ਸਾਰੀ ਪ੍ਰੀਕਿਰਿਆ ਵਿਚ ਹੱਥ ਵਟਾ ਦਿੰਦੀਆਂ ਹਨ। ਅਖ਼ਬਾਰ ਚਲਾਉਣਾ ਕਿਸੇ ਸਮੇਂ ਬਹੁਤ ਸਤਿਕਾਰ ਦਾ ਕੰਮ ਸੀ। ਉਨ੍ਹਾਂ ਦਿਨਾਂ ਵਿਚ ਜਿਹੜੇ ਅਖ਼ਬਾਰ ਸ਼ੁਰੂ ਹੋਏ, ਉਹ ਲੋਕਾਂ ਨੇ ਪਸੰਦ ਕਰ ਲਏ। ਫੇਰ ਉਨ੍ਹਾਂ ਵਿਚੋਂ ਕੁਝ ਅਖ਼ਬਾਰ ਬਹੁਤ ਚੱਲ ਨਿਕਲੇ ਤਾਂ ਉਨ੍ਹਾਂ ਨੇ ਨਿਰੋਲ ਵਪਾਰਕ ਲੀਹ ਅਪਨਾ ਲਈ। ਜਿਸ ਕਾਰਨ ਇਕ ਇਕ ਖ਼ਬਰ ਨੂੰ ਲੈ ਕੇ ਸਿਰ ਧੜ ਦੀ ਬਾਜ਼ੀ ਲਾਉਣ ਦਾ ਰਿਵਾਜ ਪੈ ਗਿਆ ਪਰ ਸਿਆਣੇ ਤੇ ਸਬਰ ਸੰਤੋਖ ਵਾਲੇ ਲੋਕ ਕਿਸੇ ਹੋਰ ਸੋਚ ਨੂੰ ਲੈ ਕੇ ਪੱਤਰਕਾਰੀ ਕਰਦੇ ਹਨ। ਉਹ ਸੋਚ ਹੈ ਸਾਦਗੀ ਨਾਲ ਲੱਗੇ ਰਹੋ, ਮੁਕਾਬਲਾ ਤਾਂ ਕਰੋ ਪਰ ਇਹ ਮੁਕਾਬਲਾ ਸਿਹਤਮੰਦ ਹੋਣਾ ਚਾਹੀਦਾ ਹੈ ਨਾ ਕਿ ਇਕ ਇਕ ਖ਼ਬਰ ਨੂੰ ਲੈ ਕੇ ਆਢਾ ਲਾਉਣ ਵਾਲਾ। 
ਇਸ ਵਿਚਾਰ ਚਰਚਾ ਨੂੰ ਵਾਚ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਕ ਹਫਤਾਵਾਰੀ ਤੋਂ ਲੈ ਕੇ ਰੋਜ਼ਾਨਾ ਅਖ਼ਬਾਰ ਨਾ ਸਿਰਫ ਛਾਪਿਆ ਜਾ ਸਕਦਾ ਹੈ ਸਗੋਂ ਉਸ ਨੂੰ ਲੋਕਾਂ ਵਿਚ ਮਕਬੂਲ ਵੀ ਕੀਤਾ ਜਾ ਸਕਦਾ ਹੈ। ਪਰ ਇਸ ਲਈ ਥੋੜ੍ਹੇ ਜਿਹੇ ਸਬਰ ਤੇ ਥੋੜ੍ਹੇ ਜਿਹੇ ਸਮੇਂ ਦੀ ਲੋੜ ਹੁੰਦੀ ਹੈ। 
ਵਾਹਿਦ ਕਮਿਊਨਿਕੇਸ਼ਨਜ਼
94653 29617